General Secretary’s Message

  • Home
  • General Secretary’s Message
HARDIT SINGH GOBINDPURI
General Secretary, Gurdwara Sri Guru Singh Sabha (Regd.)
Chairman, Punjabi Bhasha Prasar Committee
Dashmesh Public School

General Secretary’s Message

ਘੱਟ ਫੀਸ ‘ਚ ਉੱਚੇਰੀ ਵਿਦਿਆ ਸਾਡਾ ਮੁੱਖ ਟੀਚਾ

ਸਕੂਲ ਦਾ ਇਨਸਾਨ ਦੇ ਜੀਵਨ ਵਿਚ ਵੱਡਾ ਮਹੱਤਵ ਹੈ। ਸਕੂਲ ਉਹ ਸੰਸਥਾ ਹੈ ਜਿੱਥੇ ਬੱਚਿਆਂ ਨੂੰ ਅਧਿਆਪਕਾਂ ਦੁਆਰਾ ਲਿਖਣਾ, ਪੜ੍ਹਨਾ, ਵਿਗਿਆਨ, ਖੇਡਾਂ, ਚੰਗਾ ਵਿਵਹਾਰ ਕਰਨਾ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਜਾਂਦਾ ਹੈ। ਸਕੂਲ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਨਰਸਰੀ ਸਕੂਲ, ਪ੍ਰਾਇਮਰੀ ਸਕੂਲ, ਸਕੈਂਡਰੀ ਸਕੂਲ, ਸੀਨੀਅਰ ਸਕੈਂਡਰੀ ਸਕੂਲ ਤੇ ਕਾਲਜ ਆਦਿ।

ਪ੍ਰਾਇਮਰੀ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਦੀ ਪੜ੍ਹਾਈ ਦੀ ਬੁਨਿਆਦ ਮਜ਼ਬੂਤ ਕਰਨਾ ਹੈ। ਜਦੋਂ ਬੱਚਾ ਪ੍ਰਾਇਮਰੀ ਸਕੂਲ ਦੀ ਮੁੱਢਲੀ ਜਮਾਤ ਵਿਚ ਦਾਖ਼ਲ ਹੁੰਦਾ ਹੈ ਤਾਂ ਉਸਦਾ ਜੀਵਨ ਅਨੁਸ਼ਾਸਨ ਨਾਲ ਬੰਨ੍ਹਿਆ ਹੋਇਆ ਨਹੀਂ ਹੁੰਦਾ ਪਰ ਚੰਗੀ ਸਿੱਖਿਆ ਰਾਹੀਂ ਬੱਚੇ ਦੇ ਜੀਵਨ ਨੂੰ ਘੜ ਕੇ ਖੁਸ਼ਹਾਲ ਭਵਿੱਖ ਵੱਲ ਲੈ ਜਾਣ ਲਈ ਉੱਚੇਰੀ ਵਿਦਿਆ ਲਈ ਤਿਆਰ ਕੀਤਾ ਜਾਂਦਾ ਹੈ।

ਬੱਚਿਆਂ ਨੂੰ ਘੱਟ ਫੀਸ ‘ਚ ਉੱਚੇ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਦੇ ਮੁੱਖ ਟੀਚੇ ਨੂੰ ਧਿਆਨ ‘ਚ ਰੱਖ ਕੇ ਅਪ੍ਰੈਲ 2002 ਵਿਚ “ਦਸਮੇਸ਼ ਪਬਲਿਕ ਸਕੂਲ” ਦੀ ਸਥਾਪਨਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.), ਗਲੀ ਨੰਬਰ 7, ਗੋਬਿੰਦਪੁਰੀ, ਨਵੀਂ ਦਿੱਲੀ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਜਿਸ ਵਿਚ 130 ਬੱਚਿਆਂ ਦੇ ਦਾਖ਼ਲੇ ਨਾਲ ਸ਼ੁਰੂਆਤ ਕੀਤੀ ਗਈ। ਅੱਜ ਇਸ ਸਕੂਲ ਵਿਚ ਬੱਚਿਆਂ ਦੀ ਗਿਣਤੀ 550 ਤੋਂ ਵੱਧ ਹੈ। ਦਿੱਲੀ ਨਗਰ ਨਿਗਮ ਦੇ ਸਿੱਖਿਆ ਵਿਭਾਗ ਵਲੋਂ ਮੰਨਤਾ ਪ੍ਰਾਪਤ ਦਸਮੇਸ਼ ਪਬਲਿਕ ਸਕੂਲ ਦੇ ਸਾਰੇ ਕਮਰੇ, ਕੰਪਿਊਟਰ ਲੈਬ, ਮਿਊਜ਼ਿਕ ਰੂਮ ਤੇ ਵਧੀਆ ਏਅਰ ਕੰਡੀਸ਼ਨ ਹਨ। ਸਕੂਲ ਵਿਚ ਉੱਚ ਵਿਦਿਆ ਪ੍ਰਾਪਤ ਟ੍ਰੇਨਡ ਅਧਿਆਪਕਾਂ ਵਲੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।

ਦਸਮੇਸ਼ ਪਬਲਿਕ ਸਕੂਲ ਦੇ ਬੱਚੇ ਆਪਣੇ ਸਕੂਲ ਤੇ ਦੂਜੇ ਸਕੂਲਾਂ ਨਾਲ ਹੋਣ ਵਾਲੇ ਲਿਟਰੇਰੀ, ਚਿੱਤਰਕਲਾ, ਕਵਿਤਾ, ਭਾਸ਼ਣ ਆਦਿ ਮੁਕਾਬਲਿਆਂ ਵਿੱਚ ਭਰਪੂਰ ਹਿੱਸਾ ਲੈਂਦੇ ਹਨ। ਸਕੂਲ ਦਾ ਸਾਲਾਨਾ ਸਮਾਗਮ ਹਰ ਸਾਲ “ਐਨੁਅਲ ਸਮਾਰੋਹ” ਆਡੀਟੋਰੀਅਮ, ਨਵੀਂ ਦਿੱਲੀ ਵਿਖੇ ਕੀਤਾ ਜਾਂਦਾ ਹੈ ਜਿਸ ਵਿਚ ਬੱਚਿਆਂ ਦੀ ਸ਼ਾਨਦਾਰ ਪੇਸ਼ਕਾਰੀ ਸਭ ਨੂੰ ਮੋਹ ਲੈਂਦੀ ਹੈ। ਦੇਸ਼ ਦੀ ਪ੍ਰਮੁੱਖ ਹਸਤੀਆਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵਜੋਂ “ਸਾਲਾਨਾ ਸਮਾਗਮ” ਵਿੱਚ ਸ਼ਿਰਕਤ ਕਰਕੇ ਬੱਚਿਆਂ ਦਾ ਮਨੋਬਲ ਵਧਾਉਂਦੀਆਂ ਹਨ। ਸਕੂਲ ਵਿਚ ਵਿਦਿਆਰਥੀਆਂ ਲਈ ਸਮੁੱਚੀ ਵਿਕਾਸ ਲਈ ਨਿਰੰਤਰ ਕੋਸ਼ਿਸ਼ ਕੀਤੀਆਂ ਜਾਂਦੀਆਂ ਹਨ। ਬੱਚਿਆਂ ਦੇ ਚਰਿੱਤਰ ਨਿਰਮਾਣ, ਸਰੀਰਕ ਵਿਕਾਸ, ਆਧਿਆਤਮਿਕ ਅੱਗੇਕਦਮੀ ਅਤੇ ਅਨੁਸ਼ਾਸਨ ‘ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਸਕੂਲ ਵਿਚ ਸਵੇਰ ਦੀ ਅਰਦਾਸ ਅਤੇ ਸਭਿਆਚਾਰਕ ਕਾਰਜਕ੍ਰਮਾਂ ਰਾਹੀਂ ਬੱਚਿਆਂ ਨੂੰ ਆਪਣੇ ਧਰਮ ਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਸਕੂਲ ਵਿਚ ਹਰ ਰੋਜ਼ ਸਵੇਰੇ ਪ੍ਰਾਰਥਨਾ, ਯੋਗਾ, ਮੋਰਲ ਸਾਇੰਸ ਦੀਆਂ ਕਲਾਸਾਂ ਲਗਦੀਆਂ ਹਨ। ਜੋ ਕਿ ਬੱਚਿਆਂ ਦੇ ਆਚਰਨ, ਅਨੁਸ਼ਾਸਨ, ਵਿਗਿਆਨਿਕ, ਸੋਚ ਅਤੇ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦੀਆਂ ਹਨ। ਇਸ ਤੋਂ ਇਲਾਵਾ ਸਕੂਲ ਵਿਚ ਗੇਮਜ਼, ਖੇਡਾਂ, ਇਕਟਿਵਿਟੀਆਂ, ਡ੍ਰਿਲ, ਕਲੱਬ ਆਦਿ ਰਾਹੀਂ ਵੀ ਵਿਦਿਆਰਥੀਆਂ ਦੇ ਸਭ ਪੱਖੀ ਵਿਕਾਸ ‘ਤੇ ਖਾਸ ਧਿਆਨ ਦਿੱਤਾ ਜਾਂਦਾ ਹੈ।

ਮੈਨੂੰ ਮਾਣ ਹੈ ਕਿ ਮੈਂ “ਦਸਮੇਸ਼ ਪਬਲਿਕ ਸਕੂਲ” ਦਾ ਫਾਊਂਡਰ ਮੈਂਬਰ ਹਾਂ ਤੇ ਇਸ ਸਕੂਲ ਨੂੰ ਸਫਲਤਾਪੂਰਵਕ ਮੋੜ੍ਹੇ ਖੜ੍ਹਾ ਕੀਤਾ। ਮੇਰੀ ਕਾਮਨਾ ਹੈ ਕਿ ਭਵਿੱਖ ਵਿੱਚ ਵੀ ਦਸਮੇਸ਼ ਪਬਲਿਕ ਸਕੂਲ ਦੇ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਉੱਚੀਂਆਂ ਉਡਾਰੀਆਂ ਭਰਨ ਲਈ ਅਸੀਂ ਅਪਰੰਪਾਰ ਕੋਸ਼ਿਸ਼ ਕਰਦੇ ਰਹਾਂਗੇ।

ਹਰਚੰਦ ਸਿੰਘ ਗੋਬਿੰਦਪੁਰੀ
ਜਨਰਲ ਸਕੱਤਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.),
ਗਲੀ ਨੰਬਰ 7, ਗੋਬਿੰਦਪੁਰੀ, ਨਵੀਂ ਦਿੱਲੀ।

ਚੇਅਰਮੈਨ, ਪੰਜਾਬੀ ਭਾਸ਼ਾ ਪ੍ਰਚਾਰ ਕਮੇਟੀ
ਦਿ. ਸਿ. ਹਾ. ਪ੍ਰ. ਕਮੇਟੀ

Message from the President’s Desk

A short message on our vision and values from the President.

Know more About School

Know more about our vision, values, and approach to learning.

Message from the Headmistress

A note on teaching, learning, and student growth from the Headmistress.